ਬੇਮਿਸਾਲ ਬੇਮੁਹਤਾਜ

Humbly request you to share with all you know on the planet!

His beloved Lord Sri Guru Nanak Sahib had blessed Babaji with both the rare ornaments of Sach Khand that is Nau Nidh Nam and Garibi in their all powerful lustre and glory from His very birth.

ਬਾਬਾ ਜੀ ਨੇ ਆਪਣੇ ਆਪ ਨੂੰ ਕਦੇ ਗੁਰੂ ਜਾਂ ਸੰਤ ਨਹੀਂ ਕਹਾਇਆ ਸੀ। ਇਸ ਲਈ ਕਦੇ ਕਿਸੇ ਨੇ ਉਨ੍ਹਾਂ ਨੂੰ ਗੁਰੂ ਜਾਂ ਸੰਤ ਕਹਿਣ ਦਾ ਹੀਆ ਨਹੀਂ ਕੀਤਾ ਸੀ। ਉਨ੍ਹਾਂ ਨੇ ਆਪਣੀ ਹਜ਼ੂਰੀ ਵਿੱਚ ਸੰਤ ਦੀ ਉਸਤੱਤ ਵਿੱਚ ਕੋਈ ਸ਼ਬਦ ਪੜ੍ਹਨ ਦੀ ਆਗਿਆ ਨਹੀਂ ਦਿੱਤੀ ਸੀ। ਉਨ੍ਹਾਂ ਕਦੇ ਵੀ ਕਿਸੇ ਤੋਂ ਮੱਥਾ ਨਹੀ ਟਿਕਾਇਆ ਸੀ। ਆਪ ਕਿਹਾ ਕਰਦੇ ਸਨ ਕਿ ਮੈਂ ਸੱਚਾ ਸਿੱਖ ਬਣਨ ਦਾ ਯਤਨ ਕਰ ਰਿਹਾ ਹਾਂ ਅਤੇ ਇਹ ਮਾਰਗ ਬੜਾ ਕਠਨ ਹੈ।

“ਸਿੱਖ ਆਤਮਕ ਤੌਰ ਤੇ ਕਿਤਨਾ ਵੀ ਸ਼ਕਤੀਸ਼ਾਲੀ ਬਣ ਜਾਵੇ, ਭਾਵੇਂ ਏਨਾ ਸ਼ਕਤੀਸ਼ਾਲੀ ਕਿ ਉਹ ਆਕਾਸ਼ ਵਿੱਚੋਂ ਤਾਰੇ ਤੋੜ ਲਿਆਵੇ ਪਰ ਰਹਿੰਦਾ ਸਿੱਖ ਹੀ ਹੈ।”

ਸ੍ਰੀ ਗੁਰੂ ਨਾਨਕ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਜੁਗੋ ਜੁੱਗ ਰਹਿਣ ਵਾਲੀ ਇਲਾਹੀ ਸ਼ਾਨ ਨੂੰ ਪ੍ਰਗਟ ਕਰਨ ਲਈ ਬਾਬਾ ਜੀ ਆਪਣੀ ਰੂਹਾਨੀਅਤ ਅਤੇ ਵਡਿਆਈ ਨੂੰ ਛੁਪਾ ਕੇ ਰੱਖਦੇ ਸਨ। ਪਰੰਤੂ ਉਹ ਬੇਅੰਤ ਸ਼ਕਤੀਆਂ ਦੇ ਮਾਲਕ ਸਨ, ਉਨ੍ਹਾਂ ਦੀ ਇਲਾਹੀ ਸ਼ਾਨ ਏਨੀ ਸੀ ਕਿ ਵੇਖਣ ਵਾਲੇ ਤੇ ਅਜੀਬ ਰੂਹਾਨੀ ਪ੍ਰਭਾਵ ਪੈਂਦਾ ਸੀ।

ਬਾਬਾ ਜੀ ਰੂਹਾਨੀ ਪ੍ਰਤਾਪ ਦੇ ਪੁੰਜ ਸਨ

ਸਰਬ ਸਾਂਝੇ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਭ ਕੁਝ ਤਿਆਗਿਆ ਹੋਇਆ ਸੀ, ਉਹ ਆਪਣੇ ਪਾਸ ਕੁਝ ਨਹੀਂ ਰੱਖਦੇ ਸਨ। ਉਹ ਪ੍ਰਭੂ ਨਾਮ ਦੀ ਅੰਮ੍ਰਿਤ ਦੌਲਤ ਨਾਲ ਸਾਰੀ ਮਨੁੱਖਤਾ, ਧਰਤੀ ਅਤੇ ਸਾਰੀ ਕਾਇਨਾਤ ਨੂੰ ਨਿਹਾਲ ਕਰਦੇ ਸਨ। ਉਨ੍ਹਾਂ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾ ਤੇ ਸਾਰੀ ਦੁਨੀਆਂ ਉੱਪਰ ਅੰਮ੍ਰਿਤ ਨਾਮ ਦੀ ਅਪਾਰ ਕਿਰਪਾ ਅਤੇ ਅਪਾਰ ਬਖਸ਼ਿਸ਼ ਦਾ ਮੀਂਹ ਵਰਸਾਇਆ ਆਪਣੇ ਆਪ ਨੂੰ ਗੁਪਤ ਰੱਖਿਆ ਅਤੇ ਰੱਤੀ ਭਰ “ਮਾਣ” ਨਹੀਂ ਕੀਤਾ। ਉਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਨਾਮ ਨਾਲ ਨਿਹਾਲ ਸਨ ਅਤੇ ਸਭ ਨੂੰ ਨਿਹਾਲ ਕਰਦੇ ਸਨ।

ਇਹ ਸਭ ਤੋਂ ਆਲੌਕਿਕ ਤੇ ਅਸਚਰਜ ਕ੍ਰਿਸ਼ਮਾ ਹੈ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਨੇ ਸਭ ਇਲਾਹੀ ਮਿਹਰਾਂ ਤੇ ਦਾਤਾਂ ਲੁਟਾ ਦਿੱਤੀਆਂ ਪਰ ਗੁਰੂ ਨਾਨਕ ਪਾਤਸ਼ਾਹ ਦੇ ਨਾਮ ਤੇ, ਆਪਣਾ ਨਾ ਵਿੱਚ ਆਉਂਣ ਹੀ ਨਹੀਂ ਦਿੱਤਾ। ਇਹ ਪ੍ਰੇਮ ਦਾ ਸਿਖਰ ਹੈ ਤੇ ਇਸ ਤਰ੍ਹਾਂ ਦੀ ਮਿਸਾਲ ਇਸ ਦੁਨੀਆਂ ਦੇ ਤਖ਼ਤੇ ਤੇ ਅੱਜ ਤੱਕ ਮੌਜੂਦ ਨਹੀਂ।