ਉਸਤਤ ਨਿੰਦਿਆ

Humbly request you to share with all you know on the planet!

One should praise only Lord Guru Nanak
and criticise and condemn only oneself.
Third person should not come in.

ਸਾਡੇ ਸੁਭਾਅ ਦੇ ਦੋ ਰੂਪ ਹਨ । ਅਸੀਂ ਕਿਸੇ ਦੀ ਉਸਤਤ ਕਰਦੇ ਹਾਂ ਜਾਂ ਨਿੰਦਿਆ ਕਰਦੇ ਹਾਂ । ਅਸੀਂ ਆਪਣੀ ਪਸੰਦ ਦੇ ਲੋਕਾਂ ਦੀ ਉਸਤਤ ਕਰਦੇ ਹਾਂ ਅਤੇ ਨਾ ਪਸੰਦ ਲੋਕਾਂ ਦੀ ਨਿੰਦਿਆ ਕਰਦੇ ਹਾਂ । ਸਾਡੇ ਜੀਵਨ ਦਾ ਬਹੁਤ ਸਮਾਂ ਇਨ੍ਹਾਂ ਸੁਖਾਵੇਂ ਤੇ ਅਣਸੁਖਾਵੇਂ ਤਜਰਬਿਆਂ ਕਰਦਿਆਂ ਲੋਕਾਂ ਦੀ ਉਸਤਤ ਜਾਂ ਨਿੰਦਿਆ ਵਿੱਚ ਲੰਘ ਜਾਂਦਾ ਹੈ । ਗੁਰੂ-ਲਿਵ ਵਿੱਚ ਜੁੜੀ ਸੁਰਤ ਉਸਤਤ ਅਤੇ ਨਿੰਦਾ ਤੋਂ ਦੂਰ ਰਹਿੰਦੀ ਹੈ ।

ਉਸਤਤਿ ਨਿੰਦਾ ਦੋਊ ਤਿਆਗੈ ਖੋਜੈ ਪਦੁ ਨਿਰਬਾਨਾ ।।

ਮਨੁੱਖ ਨੂੰ ਉਸਤਤ ਅਤੇ ਨਿੰਦਿਆ ਦੋਵਾਂ ਦਾ ਤਿਆਗ ਕਰਨਾ ਚਾਹੀਦਾ ਹੈ।

ਉਸਤਤ ਗੁਰੂ ਨਾਨਕ ਦੀ, ਨਿੰਦਾ ਸਿੰਰਫ਼ ਆਪਣੀ ।

ਬਾਬਾ ਨੰਦ ਸਿੰਘ ਜੀ ਮਹਾਰਾਜ ਸਿਖਿਆ ਦਿੰਦੇ ਹਨ ਕਿ ਸੁਭਾਅ ਦੇ ਦੋਵੇਂ ਰੂਪਾਂ ਨੂੰ ਪਰਮਾਤਮਾ ਪਾਸੇ ਲਾਉਂਣਾ ਚਾਹੀਦਾ ਹੈ। ਸ੍ਰੀ ਗੁਰੂ ਨਾਨਕ ਸਾਹਿਬ ਦੀ ਹੀ ਉਸਤਤ ਕਰਨੀ ਚਾਹੀਦੀ ਹੈ ਅਤੇ ਆਪਣੀਆਂ ਕਮੀਆਂ ਗ਼ਲਤੀਆਂ ਤੇ ਪਾਪਾਂ ਦੀ ਹੀ ਨਿੰਦਿਆ ਕਰਨੀ ਚਾਹੀਦੀ ਹੈ । ਉਸਤਤ ਕੇਵਲ ਗੁਰੂ ਨਾਨਕ ਦੀ ਕਰੋ - ਨਿੰਦਿਆ ਕੇਵਲ ਆਪਣੀ ਕਰੋ, ਤੀਜਾ ਹੋਰ ਕੋਈ ਵਿੱਚ ਨਹੀਂ ਆਉਂਣਾ ਚਾਹੀਦਾ । ਆਤਮ ਨਿਰੀਖਣ, ਆਤਮ-ਝਾਤ ਅਤੇ ਆਤਮ ਪੜਚੋਲ ਨਾਲ ਸਾਨੂੰ ਆਪਣੀਆਂ ਨਿੰਦਣਯੋਗ ਤਰੁਟੀਆਂ ਅਤੇ ਗ਼ਲਤੀਆਂ ਦਾ ਪਤਾ ਲਗਦਾ ਹੈ ।