ਸਤਿਗੁਰੂ ਨਾਨਕ ਦੇਵ ਜੀ ਦਾ ਸੁਭਾਅ

ਜਦੋਂ ਕੋਈ ਸਤਿਕਾਰ ਵਿੱਚ ਆਪਣੇ ਵੱਡੇ ਵਡੇਰੇ ਦੇ ਪੈਰਾਂ ਤੇ ਮੱਥਾ ਟੇਕਦਾ ਹੈ ਤਾਂ ਵੱਡੇ-ਵਡੇਰੇ ਦੇ ਹੱਥ ਸੁਭਾਵਕ ਹੀ ਉਸ ਮੱਥਾ ਟੇਕਣ ਵਾਲੇ ਦੇ ਸਿਰ ਤੇ ਛੁਹ ਜਾਂਦੇ ਹਨ । ਇਸੇ ਤਰ੍ਹਾਂ ਹੀ ਸ੍ਰੀ ਗੁਰੂ ਨਾਨਕ ਸਾਹਿਬ ਦਾ ਸੁਭਾਅ ਹੈ । ਜਦੋਂ ਕੋਈ ਜੁਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਚਰਨਾਂ ਵਿੱਚ ਪੂਰਨ ਸ਼ਰਧਾ ਨਾਲ ਮੱਥਾ ਟੇਕਦਾ ਹੈ ਤਾਂ ਦਇਆ ਦੇ ਸਾਗਰ ਸ੍ਰੀ ਗੁਰੂ ਨਾਨਕ ਸਾਹਿਬ ਆਪਣੇ ਸੱਚੇ ਜਗਿਆਸੂ, ਸ਼ਰਧਾਲੂ ਅਤੇ ਸੇਵਕ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣ ਲਈ ਅੱਗੇ ਆ ਜਾਂਦੇ ਹਨ ।