ਬੇਬੇ ਨਾਨਕੀ ਅਤੇ ਗੁਰੂ ਨਾਨਕ ਪਾਤਸ਼ਾਹ

ਪ੍ਰੇਮ ਨੇਮ ਦੇ ਬੰਨਿਆਂ ਨੂੰ ਭੰਨ ਕੇ ਅੱਗੇ ਲੰਘ ਜਾਂਦਾ ਹੈ ।

ਗੁਰੂ ਨਾਨਕ ਸਾਹਿਬ ਦੇ ਪਵਿੱਤਰ ਪਿਆਰ ਦਾ ਇਹ ਲਗਾਤਾਰ ਵਿਕਾਸ ਸੀ । ਬੇਬੇ ਨਾਨਕੀ ਜੀ ਦੀ ਸਹਿਜ ਸੁਭਾਵਕ ਪ੍ਰੀਤ ਅਤੇ ਤੜਪ ਨੇ ਹੀ ਪ੍ਰਵਾਨਗੀ ਅਤੇ ਪ੍ਰਤਿਕਿਰਿਆ ਨੂੰ ਆਕਰਸ਼ਤ ਕੀਤਾ । ਪਵਿੱਤਰ ਪਿਆਰ ਅਸੀਮਤ ਹੈ ਅਤੇ ਇਸ ਨੂੰ ਕਿਸੇ ਵੀ ਕਿਸਮ ਦੇ ਅਧਿਆਤਮ ਕਾਨੂੰਨੀ, ਨਿਯਮਾਂ ਦੀ ਜਰੂਰਤ ਨਹੀਂ ਹੁੰਦੀ ਬਲਕਿ ਸੱਚੇ ਪਿਆਰ ਦੇ ਰਸਤੇ ਵਿੱਚ ਨਿਯਮਾਂ ਅਤੇ ਕਾਨੂੰਨਾਂ ਦੀ ਕੋਈ ਵੀ ਰੁਕਾਵਟ ਨਹੀਂ । ਇਸ ਤਰ੍ਹਾਂ ਪ੍ਰੇਮ ਦਾ ਪੰਧ ਵਿਸ਼ੇਸ਼ ਅਤੇ ਨਿਰਾਲਾ ਬਣ ਜਾਂਦਾ ਹੈ । ਆਪਣੇ ਪ੍ਰੀਤਮ ਪਿਆਰੇ ਵੱਲ ਜਾਣ ਲਈ ਇਹ ਸੁਤੰਤਰ ਹੋ ਕੇ ਸੱਭ ਹੱਦਾਂ, ਬੰਨੇ ਟੱਪ ਜਾਂਦਾ ਹੈ । ਸਤਿਗੁਰੂ ਨਾਨਕ ਜੀ ਦੇ ਪ੍ਰੇਮ ਸਰੂਪ ਦੀ ਪੂਜਾ ਹੀ ਸੱਚੀ ਪ੍ਰਾਥਨਾ ਹੈ । ਪਿਆਰ ਭਰੀ ਯਾਦ ਸੰਸਾਰ ਭਰ ਦੇ ਆਵਾਜਾਈ ਦੇ ਸਾਧਨਾਂ ਨਾਲੋਂ ਤੇਜ਼ ਰੋਤਾਰ ਚਲਦੀ ਹੋਈ ਪਹਿਲਾਂ ਪਹੁੰਚਦੀ ਹੈ । ਇਸ ਦੀ ਪਹੁੰਚ ਤਾਰ, ਚਿੱਠੀ, ਟੈਲੀਫੋਨ, ਰੇਡੀਓ, ਬਿਜਲੀ ਦੀਆਂ ਲਹਿਰਾਂ ਨਾਲੋਂ ਵੀ ਤੇਜ਼ ਹੁੰਦੀ ਹੈ । ਅਜਿਹਾ ਪਿਆਰ, ਅਸਥਾਨ ਅਤੇ ਸਮੇਂ ਤੇ ਨਿਰਭਰ ਨਹੀਂ ਹੁੰਦਾ । ਇਹ ਪਿਆਰ ਪਰਮਾਤਮਾ ਦੀ ਤਰ੍ਹਾਂ ਪਵਿੱਤਰ ਹੈ । ਇਹ ਪਿਆਰ ਜੁਗ ਜੁਗ ਅਟੱਲ ਅਤੇ ਸਦੀਵੀ ਹੈ ।

ਸਾਚੀ ਪ੍ਰੀਤਿ ਨ ਤੁਟਈ ਪਿਆਰੇ ਜੁਗੁ ਜੁਗੁ ਰਹੀ ਸਮਾਇ ।।

ਅਜਿਹੇ ਪਿਆਰ ਦੇ ਗੁਣ ਅਤੇ ਵਿਸ਼ੇਸ਼ਤਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਕਿਉਂਕਿ ਇਸ ਦੀ ਕੋਈ ਪਰਿਭਾਸ਼ਾ ਨਹੀਂ ਹੈ ।

ਮਾਨਵ ਦੇ ਰੂਪ ਵਿੱਚ ਸਤਿਗੁਰੂ ਪ੍ਰਭੂ ਪ੍ਰੇਮ ਹੈ । ਉਹ ਪੂਰਨ ਰੂਪ ਵਿੱਚ ਇਲਾਹੀ ਪਿਆਰ ਦੀ ਪ੍ਰਤੱਖ ਮੂਰਤ ਹੈ । ਇਕ ਸਿੱਖ ਵਿੱਚ, ਉਹ ਸਿਰਫ ਸੱਚੀ ਨਿਮਰਤਾ ਅਤੇ ਪਿਆਰ ਦੀ ਤੜਪ ਦੀ ਤੀਬਰਤਾ ਦੇ ਗੁਣ ਨੂੰ ਪਰਖਦਾ ਹੈ । ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਬੜੇ ਜ਼ੋਰਦਾਰ ਸ਼ਬਦਾਂ ਵਿੱਚ ਫ਼ੁਰਮਾਇਆ ਸੀ,

ਪਰਮਾਤਮਾ ਦੀ ਪਹਿਚਾਣ ਲਈ ਰੱਬੀ ਪ੍ਰੇਮ ਸਭ ਤੋਂ ਅੱਛਾ (ਉਤਕ੍ਰਿਸ਼ਟ) ਮਾਰਗ ਹੈ ।

ਆਪਣੇ ਪਿਆਰੇ ਦੇ ਸੱਚੇ ਸੁੱਚੇ ਪਿਆਰ ਲਈ ਵਗੇ ਅਮੁੱਕ ਅੱਥਰੂ ਹਉਮੈਂ ਦਾ ਪੂਰੀ ਤਰ੍ਹਾਂ ਨਾਸ ਕਰ ਦਿੰਦੇ ਹਨ। ਇਲਾਹੀ ਪਿਆਰ ਦੇ ਆਤਮਿਕ ਖੇਤਰ ਵਿੱਚ ਪ੍ਰਵੇਸ਼ ਕਰਨ ਲਈ ਪੂਰਨ ਸਮਰਪਨ ਸਭ ਤੋਂ ਜ਼ਰੂਰੀ ਹੈ । ਫਿਰ ਹੀ ਪਿਆਰੇ ਸਤਿਗੁਰੂ ਦੇ ਮਹਾਨ ਨਿਵਾਸ ਦੇ ਦਰਵਾਜੇ ਖੁੱਲ੍ਹਦੇ ਹਨ।

ਸੰਗਤ ਵਿੱਚ ਪਿਤਾ ਜੀ ਹਮੇਸ਼ਾ ਫੁਰਮਾਇਆ ਕਰਦੇ ਸਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਉਂਦੇ ਭਗਵਾਨ ਹਨ ਅਤੇ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੂਹਾਨੀ ਸਰੀਰ ਵਿੱਚੋਂ ਪ੍ਰਾਪਤ ਕੀਤੇ ਜਾ ਸਕਦੇ ਹਨ, ਉਨ੍ਹਾਂ ਦੀ ਪ੍ਰਤੱਖ ਹਾਜ਼ਰੀ ਅਨੁਭਵ ਕੀਤੀ ਜਾ ਸਕਦੀ ਹੈ । ਭਾਗਾਂ ਵਾਲੇ ਉਨ੍ਹਾਂ ਦੇ ਪ੍ਰਤੱਖ ਸਰੀਰਕ ਰੂਪ ਵਿੱਚ ਦਰਸ਼ਨ ਕਰਦੇ ਹਨ । ਨਿਮਰਤਾ ਅਤੇ ਪ੍ਰੇਮਾ ਭਗਤੀ ਉਸ ਨੂੰ ਪ੍ਰਾਪਤ ਕਰਨ ਲਈ ਸਭ ਤੋਂ ਵੱਧ ਜ਼ਰੂਰੀ ਹੈ । ਪੂਰਨ ਨਿਮਰਤਾ, ਅਥਾਹ ਤੜਪ ਅਤੇ ਪ੍ਰੇਮ ਉਨ੍ਹਾਂ ਦਾ ਆਪਣਾ ਨਿੱਜੀ ਤਜਰਬਾ ਸੀ । ਸਿਰਫ ਪ੍ਰੇਮ ਰਾਹੀਂ ਹੀ ਸਰਬ ਸ੍ਰੇਸ਼ਟ ਪ੍ਰਭੂ ਸ੍ਰੀ ਗੁਰੂ ਨਾਨਕ ਸਾਹਿਬ ਜੀ ਨਾਲ ਵਾਰਤਾਲਾਪ ਸਥਾਪਤ ਹੋ ਸਕਦਾ ਹੈ । ਅਜਿਹੀ ਪ੍ਰਾਪਤੀ ਲਈ ਸਹਿਜ ਬੌਧਿਕਤਾ ਨੂੰ ਛੱਡ ਕੇ ਸੱਚੀ ਪ੍ਰੇਮਾ ਭਗਤੀ, ਨਿਮਰਤਾ, ਚੱਟਾਨ ਵਰਗਾ ਦ੍ਰਿੜ੍ਹ ਪੱਕਾ ਵਿਸ਼ਵਾਸ ਹੋਣਾ ਅਤਿ ਆਵਸ਼ਕ ਹੈ।

ਇਲਾਹੀ ਪਿਆਰ ਦੀ ਪਵਿੱਤਰ ਭਾਵਨਾ ਤਾਂ ਪਹਿਲਾਂ ਹੀ ਹਿਰਦੇ ਵਿੱਚ ਹੁੰਦੀ ਹੈ । ਬਦਕਿਸਮਤੀ ਨਾਲ ਇਹ ਪ੍ਰਵਿਰਤੀ ਸਬੰਧੀਆਂ, ਪਦਾਰਥਕ ਸੁਖਾਂ, ਆਪਣੇ ਨਾਮ ਅਤੇ ਪ੍ਰਸਿਧੀ, ਦੁਨਿਆਵੀ ਪਦਾਰਥਾਂ ਦੀ ਪ੍ਰਾਪਤੀ ਅਤੇ ਸੰਸਾਰਕ ਨਾਸ਼ਵਾਨ ਵਸਤੂਆਂ ਵੱਲ ਗਲਤ ਦਿਸ਼ਾ ਵਿੱਚ ਲੱਗੀ ਹੁੰਦੀ ਹੈ ।

ਇਕ ਸੱਚੇ ਪ੍ਰੇਮੀ ਦੀ ਆਪਣੇ ਪਿਆਰੇ ਤੱਕ ਪਹੁੰਚ ਇੰਨੀ ਸ਼ਕਤੀਸ਼ਾਲੀ ਹੁੰਦੀ ਹੈ ਕਿ ਕੋਈ ਵੀ ਅੜਚਣ ਇਸ ਨੂੰ ਰੋਕ ਨਹੀਂ ਸਕਦੀ, ਆਪਣੇ ਪਿਆਰੇ ਦੇ ਮਿਲਾਪ ਤੋਂ ਪਹਿਲਾਂ ਰੁਕਦੀ ਨਹੀਂ । ਇਸ ਦੀ ਚਾਲ ਬਹੁਤ ਤੀਬਰ ਹੁੰਦੀ ਹੈ ।