ਭੋਗ ਫ਼ਿਲਾਸਫ਼ੀ

ਜਿੱਥੋਂ ਤਕ ਭੋਗ ਦੀ ਦਾਰਸ਼ਨਿਕਤਾ ਦਾ ਸਬੰਧ ਹੈ ਇਹ ਅਟੱਲ ਸੱਚ ਹੈ ਕਿ ਮਹਾਨ ਸਾਧੂਆਂ, ਭਗਤਾਂ ਜਿਨ੍ਹਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਅੰਕਿਤ ਹੈ, ਉਨ੍ਹਾਂ ਦੇ ਆਪਣੇ ਅਨੁਭਵਾਂ ਤੇ ਆਧਾਰਿਤ ਹੈ। ਇਸਦੀ ਪੁਸ਼ਟੀ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚ ਕੀਤੀ ਗਈ ਹੈ। ਕਈ ਹੋਰ ਦਿਵਯ ਆਤਮਾਵਾਂ ਦੇ ਅਨੁਭਵਾਂ ਉੱਤੇ ਵੀ ਇਹ ਆਧਾਰਿਤ ਹੈ।

ਜਿਵੇਂ ਕਿ ਪਹਿਲਾਂ ਕਿਹਾ ਗਿਆ ਹੈ ਕਿ ਜੋ ਵੀ ਅਸੀਂ ਪਰਮਾਤਮਾ ਨੂੰ ਅਰਪਿਤ ਕਰਦੇ ਹਾਂ ਉਸਨੂੰ ਅਸੀਂ ਆਪਣਾ ਨਹੀਂ ਕਹਿ ਸਕਦੇ। ਹਰੇਕ ਚੀਜ਼ ਸਾਨੂੰ ਪ੍ਰਭੂ ਸਤਿਗੁਰੂ ਪਾਸੋਂ ਹੀ ਮਿਲੀ ਹੋਈ ਹੈ।

ਸਤਿਗੁਰੂ ਪਦਾਰਥ ਨਹੀ ਮੰਗਦੇ,
ਭਾਵਨਾ ਦੇ ਭੁੱਖੇ ਹਨ।
ਭੋਗ ਭਾਵਨਾ ਨੂੰ ਹੀ ਲਗਦਾ ਹੈ।
ਅਸੀਂ ਸਾਰੇ ਉਸ ਦਾ ਦਿੱਤਾ ਹੀ ਖਾਂਦੇ ਹਾਂ।