ਕਠਿਨ ਸੰਜਮ

Humbly request you to share with all you know on the planet!

Complete winning over his beloved Baba Ji, his beloved Master and Lord was really far more difficult than more than a hundred most challenging deadly successful ‘encounters with notorious dacoits during his service.

ਅਪ੍ਰੈਲ 1979 ਦੇ ਇਕ ਸ਼ੁਭ ਦਿਹਾੜੇ ਜਦੋਂ ਮੇਰੇ ਪੂਜਯ ਪਿਤਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਸੇਵਾ ਕਰਦਿਆਂ ਪੰਜ-ਛੇ ਘੰਟੇ ਬਿਤਾ ਕੇ ਆਪਣੇ ਪ੍ਰਾਥਨਾ ਕਮਰੇ ਵਿੱਚੋਂ ਬਾਹਰ ਨਿਕਲੇ ਤਾਂ ਉਨ੍ਹਾਂ ਨੇ ਸਾਨੂੰ ਗੋਇੰਦਵਾਲ ਸਾਹਿਬ ਜਾਣ ਲਈ ਇਕ ਦਮ ਤਿਆਰੀ ਕਰਨ ਲਈ ਕਿਹਾ ।

ਜਦੋਂ ਮੈਂ ਉਸ ਪਵਿੱਤਰ ਅਸਥਾਨ ਤੇ ਜਾਣ ਦਾ ਮਕਸਦ ਪੁੱਛਿਆ ਤਾਂ ਉਨ੍ਹਾਂ ਨੇ ਫੁਰਮਾਇਆ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ, ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਮਾਨ-ਸਨਮਾਨ ਵਿੱਚ 1979 ਵਿੱਚ ਅੱਗੇ ਆਉਣ ਵਾਲੇ ਪੰਜ ਸੌ ਸਾਲਾ ਪਵਿੱਤਰ ਪ੍ਰਕਾਸ਼ ਉਤਸਵ ਨੂੰ ਮਨਾਉਣ ਲਈ ਇਕ ਸੌ ਇਕ ਅਖੰਡ ਪਾਠ ਕਰਾਉਣ ਦੇ ਇੱਛਕ ਹਨ ।

ਗੋਇੰਦਵਾਲ ਸਾਹਿਬ ਪਹੁੰਚ ਕੇ ਮੇਰੇ ਪਿਤਾ ਜੀ ਨੇ ਪਵਿੱਤਰ ਅਸਥਾਨ, ਸ੍ਰੀ ਗੁਰੂ ਅਮਰਦਾਸ ਅਤੇ ਸ੍ਰੀ ਗੁਰੂ ਅਮਰਦਾਸ ਜੀ ਦੇ ਸਨਮਾਨ ਯੋਗ ਉਤਰ-ਅਧਿਕਾਰੀਆਂ ਨੂੰ ਆਪਣੀ ਸ਼ਰਧਾਂਜਲੀ ਅਰਪਿਤ ਕੀਤੀ । ਪੂਰਾ ਸਮਾਂ ਉਨ੍ਹਾਂ ਦੀਆਂ ਗੱਲ੍ਹਾਂ ਤੇ ਅਥਰੂ ਵਗਦੇ ਰਹੇ ਜੋ ਕਿ ਮਹਾਨ ਗੁਰੂ ਦੇ ਇਕ ਸੱਚੇ ਪ੍ਰੇਮੀ ਦੀ ਦਰਦਮਈ ਅਵਸਥਾ ਦਾ ਪ੍ਰਤਿਬਿੰਬ ਸੀ ।

ਇਸ ਤੋਂ ਬਾਅਦ ਉਨ੍ਹਾਂ ਨੇ ਯੋਗ ਪ੍ਰਬੰਧਕਾਂ ਨੂੰ ਇਕ ਸੌ ਇਕ ਅਖੰਡ ਪਾਠਾਂ ਦੇ ਜ਼ਰੂਰੀ ਪ੍ਰਬੰਧ ਕਰਨ ਲਈ ਲੋੜੀਂਦੀ ਰਾਸ਼ੀ ਭੇਟ ਕੀਤੀ । ਉਹ ਸਾਰੇ ਉਨ੍ਹਾਂ ਦੇ ਪਿਆਰ ਅਤੇ ਨਿਮਰਤਾ ਤੋਂ ਇੰਨੇ ਪ੍ਰਭਾਵਿਤ ਹੋਏ ਕਿ ਪ੍ਰੇਮ ਦੀ ਅਥਰੂ-ਧਾਰਾ ਵਹਾਏ ਬਿਨਾਂ ਨਾ ਰਹਿ ਸਕੇ ।

ਪਰ ਉਨ੍ਹਾਂ ਨੇ ਇੰਨੇ ਅਖੰਡ ਪਾਠਾਂ ਦਾ ਪ੍ਰਬੰਧ ਕਰਨ ਵਿੱਚ ਆਪਣੀ ਬੇਵਸੀ ਦਰਸਾਈ । ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਕੋ ਹੀ ਸਮੇਂ ਦੋ ਜਾਂ ਤਿੰਨ ਅਖੰਡ ਪਾਠਾਂ ਤੋਂ ਜਿਆਦਾ ਦਾ ਅਰੰਭ ਕਰਨਾ ਉਨ੍ਹਾਂ ਲਈ ਸੰਭਵ ਨਹੀਂ ਸੀ । ਪਰੰਤੂ ਫਿਰ ਵੀ ਉਨ੍ਹਾਂ ਨੇ ਗਿਆਰਾਂ ਅਖੰਡ-ਪਾਠਾਂ ਦੇ ਇਕੱਠੇ ਅਰੰਭ ਕਰਨ ਦਾ ਪੂਰਨ ਵਿਸ਼ਵਾਸ ਦਿਵਾਇਆ ਅਤੇ ਸਿੱਟੇ ਵਜੋਂ ਪੂਰਨ ਉਤਸ਼ਾਹ ਨਾਲ ਇਹ ਕੰਮ ਅਰੰਭ ਕਰ ਦਿੱਤਾ ਗਿਆ ।

ਨਿਸ਼ਚਤ ਮਿੱਤੀ ਤਕ ਕੇਵਲ ਇਕਵੰਜਾ ਅਖੰਡ ਪਾਠ ਸੰਪੂਰਨ ਹੋJ। ਬਾਕੀ ਦੇ ਅਖੰਡ ਪਾਠ ਫਗਵਾੜਾ ਦੇ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਵਿੱਚ ਸੰਪੂਰਨ ਕੀਤੇ ਗਏ ।

ਇਸ ਪਵਿੱਤਰ ਮੌਕੇ ਤੇ ਤਿੰਨ ਬੈਂਡਾਂ ਦਾ ਪ੍ਰਬੰਧ ਕੀਤਾ ਗਿਆ । ਇਨ੍ਹਾਂ ਵਿੱਚੋਂ ਦੋ ਪੁਲਿਸ ਦੇ ਬਰਾਸ ਅਤੇ ਪਾਈਪਰ ਬੈਂਡ ਸਨ ਜਦੋ ਕਿ ਇਕ ਫੌਜੀ ਬੈਂਡ ਸੀ । ਜਿੰਨੇ ਵੀ ਕਾਰਜ ਬਾਬਾ ਨਰਿੰਦਰ ਸਿੰਘ ਜੀ ਨੇ ਕੀਤੇ, ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪਿਆਰ ਵਿੱਚ ਰੰਗੇ ਹੋਇਆਂ ਕੀਤੇ । ਆਪਣੇ ਅਤੀ ਪਿਆਰੇ ਮਾਲਕ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਵੱਲੋਂ ਪਿਤਾ ਜੀ ਨੇ ਸਾਰੇ ਇਤਿਹਾਸਕ ਗੁਰਦੁਆਰਿਆਂ ਵਿੱਚ ਹਰ ਤਰ੍ਹਾਂ ਦੀ ਸੇਵਾ ਕੀਤੀ । ਬਾਬਾ ਨੰਦ ਸਿੰਘ ਜੀ ਮਹਾਰਾਜ ਵੱਲੋਂ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦੇ ਜੋ ਕਿ ਸਰਬ-ਵਿਆਪਕ, ਸਰਬ ਪਿਆਰੇ ਅਤੇ ਕਿਰਪਾ ਸਿੰਧੂ ਹਨ । ਉਨ੍ਹਾਂ ਦੇ ਸਨਮਾਨ ਅਤੇ ਗੁਣਗਾਨ ਲਈ ਸਾਰੇ ਅਖੰਡ ਪਾਠ ਆਯੋਜਿਤ ਕੀਤੇ ਗਏ ।

ਪਵਿੱਤਰ ਤੋਂ ਪਵਿੱਤਰ ਅਸਥਾਨ ਤੇ ਅਖੰਡ ਪਾਠਾਂ ਦਾ ਇਕੱਠੇ ਗੁਣਗਾਨ ਆਪਣੇ ਆਪ ਵਿੱਚ ਇਕ ਆਨੰਦਮਈ ਅਤੇ ਅਨੋਖਾ ਦ੍ਰਿਸ਼ ਸੀ । ਅਖੰਡ ਪਾਠਾਂ ਦੇ ਭੋਗ ਤੋਂ ਬਾਅਦ ਪਿਤਾ ਜੀ ਦੁਆਰਾ ਸਲਾਮੀ ਦਿੱਤੀ ਗਈ। ਕੀ ਸਮੇਂ ਤਕ ਬੈਂਡ ਨਾਲ ਭਗਤੀ ਸੰਗੀਤ ਪੇਸ਼ ਕੀਤਾ ਗਿਆ । ਬੀਬੀ ਭੋਲਾਂ ਰਾਣੀ ਅਤੇ ਬੀਬੀ ਅਜੀਤ ਕੌਰ ਜੀ ਨੇ ਪਵਿੱਤਰ ਸ਼ਬਦ - ਕੀਰਤਨ ਦੀ ਸ਼ੁਰੂਆਤ,

ਸ੍ਰੀ ਗੁਰੂ ਅਮਰਦਾਸ ਜੀ ਤੇਰੀ ਜੈ ਹੋਵੇ ।।

ਦੀ ਅਨੰਦ-ਦਾਇਕ ਧੁਨੀਂ ਨਾਲ ਕੀਤੀ ।

ਹਜ਼ਾਰਾਂ ਸ਼ਰਧਾਲੂਆਂ ਦੀ ਹਾਜ਼ਰੀ ਵਿੱਚ ਇਹ ਦਿਲ ਨੂੰ ਛੁਹਣ ਵਾਲਾ ਇਕ ਇਲਾਹੀ-ਦ੍ਰਿਸ਼ ਸੀ । ਇਹ ਪਰਮਾਤਮਾ ਸ੍ਰੀ ਗੁਰੂ ਅਮਰਦਾਸ ਜੀ ਨੂੰ ਇਕ ਸਾਂਝਾ ਪ੍ਰਣਾਮ ਅਤੇ ਸਲਾਮੀ ਸੀ । ਸਰਬ-ਸ਼ਕਤੀਮਾਨ ਸ੍ਰੀ ਗੁਰੂ ਅਮਰਦਾਸ ਜੀ ਦੀ ਇਲਾਹੀ ਹਾਜ਼ਰੀ ਨੂੰ ਸਾਰੇ ਹਾਜ਼ਰ ਲੋਕਾਂ ਨੇ ਅਨੁਭਵ ਕੀਤਾ।

ਬਾਬਾ ਨਰਿੰਦਰ ਸਿੰਘ ਜੀ ਨੇ ਕਠਿਨ ਤਪ ਅਤੇ ਕਈ ਚਾਲੀਸੇ ਕੀਤੇ (ਕੱਟੇ) ।

ਮਹਾਨ ਬਾਬਾ ਜੀ ਦੀ ਸੰਗਤ ਲਈ ਅਤੇ ਜ਼ਰੂਰਤਮੰਦਾਂ ਦੀ ਸੇਵਾ ਵਿੱਚ, ਆਯੋਜਿਤ ਅਣਗਿਣਤ “ਅਖੰਡ-ਪਾਠਾਂ” ਅਤੇ “ਸੰਪਟ ਅਖੰਡ ਪਾਠਾਂ” ਵਿੱਚ ਆਪਣਾ ਸਭ ਕੁਝ ਅਰਪਿਤ ਕਰਨ ਤੋਂ ਬਾਅਦ ਬਾਬਾ ਨਰਿੰਦਰ ਸਿੰਘ ਜੀ ਨੇ ਕਿਹਾ ।

“ਸਚਖੰਡ (ਦਰਗਾਹ) ਵਿੱਚ ਮੈਂ ਤੁਹਾਡੇ ਸਭ ਲਈ ਪੱਕੀ ਨੀਂਹ ਰੱਖ ਦਿੱਤੀ ਹੈ ।”

ਜਮੀਨ ਤੋਂ ਕਮਾਏ ਗਏ ਧਨ ਨੂੰ ਪਵਿੱਤਰ ਕੰਮਾਂ ਤੇ ਖਰਚ ਹੁੰਦਿਆਂ ਦੇਖ ਕੇ ਮੇਰੇ ਇਕ ਭਰਾ ਵੱਲੋਂ ਪੁੱਛੇ ਗਏ ਪ੍ਰਸ਼ਨ ਦਾ ਇਹ ਅਸਲੀ ਜੁਆਬ ਸੀ। ਉਸਨੂੰ ਇਸ ਗੱਲ ਦਾ ਅਹਿਸਾਸ ਨਹੀਂ ਸੀ ਕਿ ਇਕ ਪਵਿੱਤਰ ਆਤਮਾ ਆਪਣਾ ਸਭ ਕੁਝ ਉਸ ਮਹਾਨ ਗੁਰੂ ਦੇ ਪਵਿੱਤਰ ਚਰਨਾਂ ਵਿੱਚ ਸਮਰਪਿਤ ਕਰਦੀ ਹੈ ਅਤੇ ਫਿਰ ਸਭ ਲਈ ਮੁਕਤੀ ਦਾ ਸਰੋਤ ਬਣ ਜਾਂਦੀ ਹੈ ।

ਆਪਣੀ ਨੌਕਰੀ ਦੇ ਦੌਰਾਨ ਸੈਂਕੜਿਆਂ ਖ਼ੂੰਖਾਰ ਡਾਕੂਆਂ ਦੇ ਘਾਤਕ ਚੁਨੌਤੀ ਭਰੇ ਅਤੇ ਸੋਲ ਮੁਕਾਬਲਿਆਂ ਤੋਂ ਵੀ ਜ਼ਿਆਦਾ ਮੁਸ਼ਕਿਲ ਉਨ੍ਹਾਂ ਦਾ ਪਿਆਰੇ ਬਾਬਾ ਜੀ, ਪਿਆਰੇ ਮਾਲਕ ਅਤੇ ਪਰਮਾਤਮਾ ਨੂੰ ਪੂਰਨ ਰੂਪ ਵਿੱਚ ਜਿਤਣਾ ਸੀ ।

ਉਹ ਆਪ ਆਪਣੇ ਪਿਆਰੇ ਮਾਲਕ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਪ੍ਰਤੀ ਡੂੰਘੇ ਆਭਾਰ ਦਾ ਉਪਰੋਕਤ ਭਾਵਨਾਤਮਕ ਸ਼ਬਦਾਂ ਵਿੱਚ ਐਲਾਨ ਕਰਦੇ ਸਨ ।