ਦਰਗਾਹੀ ਪ੍ਰਸ਼ਾਦ

ਪੂਜਨੀਕ ਪਿਤਾ ਜੀ ਦੇ ਆਪਣੇ ਸ਼ਬਦਾਂ ਵਿੱਚ, “ਇਕ ਦਿਨ ਇਸ ਤਰ੍ਹਾਂ ਹੋਇਆ ਕਿ ਸ਼ਾਮ ਦੇ ਦੀਵਾਨ ਉਪਰੰਤ ਜਦੋਂ ਮੈਂ ਪਰਿਵਾਰ ਦੇ ਜੀਆਂ ਨਾਲ ਬਾਹਰ ਆਇਆ ਤਾਂ ਮੈਨੂੰ ਬਹੁਤ ਭੁੱਖ ਲੱਗੀ ਹੋਈ ਸੀ । ਮੇਰੇ ਮਨ ਵਿੱਚ ਇਹ ਫੁਰਨਾਂ ਆਇਆ ਕਿ ਮੈਂ ਕਿੰਨਾਂ ਖੁਸ਼ਨਸੀਬ ਹੋਵਾਂਗਾ ਕਿ ਜਿਸ ਥਾਲੀ ਵਿੱਚ ਬਾਬਾ ਜੀ ਸ੍ਰੀ ਗੁਰੂ ਨਾਨਕ ਸਾਹਿਬ ਨੂੰ ਰੂ-ਬ-ਰੂ ਭੋਜਨ ਛਕਾਉਂਦੇ ਹਨ, ਉਸ ਵਿੱਚੋਂ ਮੈਨੂੰ ਪ੍ਰਸ਼ਾਦ ਮਿਲ ਜਾਵੇ । ਮੈਂ ਅਜਿਹਾ ਸੋਚਿਆ ਹੀ ਸੀ ਕਿ ਦਿਆਲੂ, ਅੰਤਰਜਾਮੀ ਬਾਬਾ ਜੀ ਜੋ ਕਿ ਸਭ ਦੇ ਦਿਲਾਂ ਦੀਆਂ ਜਾਣਨ ਵਾਲੇ ਹਨ, ਨੇ ਬਾਬਾ ਈਸ਼ਰ ਸਿੰਘ ਜੀ ਨੂੰ ਬੁਲਾ ਕੇ, ਸ੍ਰੀ ਗੁਰੂ ਨਾਨਕ ਸਾਹਿਬ ਜੀ ਨੂੰ ਅਰਪਿਤ ਕੀਤਾ ਗਿਆ ਥਾਲ ਫੜਾ ਕੇ ਨਿਰਦੇਸ਼ ਦਿੱਤਾ ਕਿ ਡਿੱਪਟੀ ਦੇ ਕੋਲ ਇਹ ਥਾਲ ਲਿਜਾ ਕੇ ਉਸਦੇ ਅਤੇ ਉਸਦੇ ਪਰਿਵਾਰ ਵਾਸਤੇ ਦੇ ਦਿਉ ।” ਉਸ ਦਿਨ ਸ੍ਰੀ ਗੁਰੂ ਨਾਨਕ ਸਾਹਿਬ ਦੁਆਰਾ ਸਭ ਤੋਂ ਪਹਿਲਾਂ ਲਗਾਏ ਗਏ ਭੋਗ ਦਾ ਇਕ ਹਿੱਸਾ ਪ੍ਰਸ਼ਾਦ ਦੇ ਰੂਪ ਵਿੱਚ ਪ੍ਰਾਪਤ ਕਰਨ ਵਾਲਾ ਖੁਸ਼ਕਿਸਮਤ ਮੈਂ ਵੀ ਸੀ, ਉਸ ਪ੍ਰਸ਼ਾਦ ਦਾ ਸੇਵਨ ਕਰਨਾ ਇਕ ਇਲਾਹੀ ਅਨੁਭਵ ਸੀ । ਇਹ ਪ੍ਰਸ਼ਾਦ ਦਿਮਾਗ ਤੇ ਪਈ ਹਨੇਰੇ ਅਤੇ ਅਗਿਆਨਤਾ ਦੀ ਮੋਟੀ ਤਹਿ ਨੂੰ ਮਿਟਾਉਂਦਾ ਹੈ ਅਤੇ ਇਸਨੂੰ ਚੇਤਨ ਕਰਦਾ ਹੈ, ਜਿਵੇਂ ਕਿ ਬਾਬਾ ਨੰਦ ਸਿੰਘ ਜੀ ਮਹਾਰਾਜ ਕਿਹਾ ਕਰਦੇ ਸਨ, “ਇਹ ਪ੍ਰਸ਼ਾਦ ਬਿਬੇਕੀ ਪ੍ਰਸ਼ਾਦ ਹੈ”