ਬਾਬਾ ਜੀ ਨੇ ਆਪਣੀ ਉਸਤਤ ਨਾ ਕਰਨ ਦੇਣਾ

Humbly request you to share with all you know on the planet!

Twarikhan Murdian Dian Bandian Han
Gurmukh Sada Jionday Rehandey Han

History is written on the dead. Gurmukhs perpetually live; they live through eternity.

-Baba Nand Singh Ji Maharaj

ਬਾਬਾ ਜੀ ਫੁਰਮਾਇਆ ਕਰਦੇ ਸਨ: “ਜਿਵੇਂ ਬਿਨਾਂ ਸੱਦੇ ਭੌਰ ਫੁੱਲਾਂ ਦੁਆਲੇ ਇਕੱਠੇ ਹੋ ਜਾਂਦੇ ਹਨ ਅਤੇ ਪਰਵਾਨੇ ਬਿਨਾ ਬੁਲਾਇਆਂ ਲਾਟ ਕੋਲ ਆ ਜਾਂਦੇ ਹਨ ਤਿਵੇਂ ਸ੍ਰੀ ਗੁਰੂ ਨਾਨਕ ਸਾਹਿਬ ਦੀ ਵਿਸ਼ਵ ਜੋਤ ਅਭਿਲਾਖੀ ਰੂਹਾਂ ਨੂੰ ਆਪਣੇ ਆਪ ਨਜ਼ਦੀਕ ਲੈ ਆਉਂਦੀ ਹੈ। ਪ੍ਰਚਾਰ ਕਰਨ, ਪੱਤਰ ਲਿਖਣ ਜਾਂ ਸੱਦਾ ਪੱਤਰ ਭੇਜਣ ਦੀ ਕੋਈ ਲੋੜ ਨਹੀਂ ਹੈ।”

ਉਨ੍ਹਾਂ ਕਦੇ ਵੀ ਪਬਲਿਸਿਟੀ ਦੀ ਆਗਿਆ ਨਹੀਂ ਦਿੱਤੀ ਸੀ। ਉਹ ਕਿਸੇ ਸ਼ਹਿਰ ਜਾਂ ਘਰ ਵਿੱਚ ਕਦੀ ਨਹੀ ਠਹਿਰੇ ਸਨ। ਉਨ੍ਹਾਂ ਨੇ ਆਪਣੇ ਰੂਬਰੂ ਕਦੀ ਵੀ ਸੰਤ ਦੀ ਉਸਤਤ ਦੇ ਸ਼ਬਦ ਪੜ੍ਹਨ ਦੀ ਆਗਿਆ ਨਹੀਂ ਦਿੱਤੀ ਮਤਾ ਕਿ ਕੋਈ ਉਨ੍ਹਾਂ ਨੂੰ ਸੰਤ ਸਮਝ ਲਵੇ। ਆਪ ਨੇ ਨਾ ਭੋਜਨ ਪਕਾਉਂਣ ਤੇ ਨਾ ਇਮਾਰਤ ਉਸਾਰੀ ਦੀ ਆਗਿਆ ਦਿੱਤੀ ਸੀ। ਉਹ ਸਹੀ ਅਰਥਾਂ ਵਿੱਚ ਦਰਗਾਹੀ ਫ਼ਕੀਰ ਸਨ। ਉਨ੍ਹਾਂ ਕੋਲ ਕੇਵਲ ਪ੍ਰਭੂ ਪ੍ਰੇਮ ਸੀ ਅਤੇ ਉਹ ਰੱਬ ਤੋਂ ਬਿਨਾਂ ਕਿਸੇ ਦੀ ਓਟ ਨਹੀਂ ਰੱਖਦੇ ਸਨ। ਅੱਜ ਧਰਤੀ ਦੇ ਲੱਖਾਂ ਲੋਕ ਉਨ੍ਹਾਂ ਦੀ ਪੂਜਾ ਕਰਦੇ ਹਨ।

ਇਕ ਵਾਰ ਇਕ ਵਿਦਵਾਨ ਪ੍ਰੋਫੈਸਰ ਨੇ ਬਾਬਾ ਜੀ ਤੋਂ ਉਨ੍ਹਾਂ ਦਾ ਜੀਵਨ ਲਿਖਣ ਬਾਰੇ ਆਗਿਆ ਲੈਣੀ ਚਾਹੀ ਤਾਂ ਬਾਬਾ ਜੀ ਨੇ ਇਨਕਾਰ ਕਰ ਦਿੱਤਾ ਸੀ। ਮੁਸਕਰਾ ਕੇ ਕਹਿਣ ਲਗੇ, “ਇਕ ਬਾਹਰੀ ਜੀਵਨੀ ਲਿਖਣ ਦਾ ਕੋਈ ਫਾਇਦਾ ਨਹੀਂ, ਬਾਬਾ ਫਰੀਦ ਜੀ ਨੇ ਰੱਬ ਦੀ ਪ੍ਰਾਪਤੀ ਲਈ 12 ਵਰ੍ਹੇ ਖੂਹ ਵਿੱਚ ਲਟਕ ਕੇ ਤਪ ਕੀਤਾ ਸੀ। ਇਕ ਜੀਵਨੀਕਾਰ ਕੇਵਲ ਇਹੀ ਲਿਖੇਗਾ ਕਿ ਉਨ੍ਹਾਂ ਨੇ 12 ਵਰ੍ਹੇ ਜੰਗਲ ਵਿੱਚ ਭਗਤੀ ਕੀਤੀ ਸੀ। ਉਸ ਨੂੰ ਇਹ ਸਹਿਜ ਗਿਆਨ ਨਹੀਂ ਹੋਵੇਗਾ ਕਿ ਉਸ ਸਖ਼ਤ ਇਬਾਦਤ ਦੌਰਾਨ ਬਾਬਾ ਫਰੀਦ ਜੀ ਨੂੰ ਕਿਹੜੇ ਕਿਹੜੇ ਰੂਹਾਨੀ ਅਨੁਭਵ ਹੋਏ।”

ਬਾਬਾ ਜੀ ਗੁਪਤ ਰਹਿਣਾ ਚਾਹੁੰਦੇ ਸਨ, ਉਨ੍ਹਾਂ ਨੇ ਕਦੇ ਆਪਣੀ ਜੀਵਨੀ ਲਿਖੇ ਜਾਣ ਜਾਂ ਫੋਟੋ ਉਤਾਰੇ ਜਾਣ ਦੀ ਆਗਿਆ ਨਹੀਂ ਦਿੱਤੀ ਸੀ, ਉਨ੍ਹਾਂ ਨੇ ਇਕ ਵਾਰ ਫੁਰਮਾਇਆ ਸੀ,

“ਤਵਾਰੀਖਾਂ ਮੁਰਦਿਆਂ ਦੀਆਂ ਬਣਦੀਆਂ ਹਨ, ਗੁਰਮੁਖ ਸਦਾ ਜਿਉਂਦੇ ਰਹਿੰਦੇ ਹਨ। ਇਤਿਹਾਸ ਗੁਜ਼ਰ ਜਾਣ ਵਾਲਿਆਂ ਦਾ ਲਿਖਿਆ ਜਾਂਦਾ ਹੈ, ਗੁਰਮੁੱਖ ਸਦਾ ਜਿਉਂਦੇ ਹਨ, ਉਹ ਕਦੇ ਮਰਦੇ ਨਹੀਂ, ਅਮਰ ਰਹਿੰਦੇ ਹਨ।”