more topics |
 back to home |
1 | 2 | 3 | 4 | 5 
 
ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪ੍ਰੇਮ ਹੀ ਪ੍ਰੇਮ ਹਨ। ਆਪਣੇ ਮੂਲ ਸਰੂਪ ਪ੍ਰੇਮ ਵਿਚੋਂ ਹੀ ਪ੍ਰਗਟ ਹੋਏ, ਆਪਣੇ ਮੂਲ ਸਰੂਪ ਪ੍ਰੇਮ ਦਾ ਹੀ ਇਕ ਮਹਾਨ ਖੇਡ ਖੇਡਿਆ, ਪ੍ਰੇਮ ਨੂੰ ਹੀ ਲੋਕਾਈ ਵਿਚ ਖੁੱਲ੍ਹਾ ਵੰਡਿਆ ਅਤੇ ਲੁਟਾਇਆ। ਜਿਹੜੇ ਮਹਾਨ ਸਿੱਖ ਗੋਬਿੰਦ ਪ੍ਰੇਮ ਵਿਚ ਰੰਗੇ ਤੇ ਰੱਤੇ ਹੋਏ ਹਨ, ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਪ੍ਰੇਮ ਦਾ ਸਰੂਪ ਹਨ। ਉਹ ਇਸ ਗੋਬਿੰਦ ਪ੍ਰੇਮ ਦਾ ਹੀ ਇਸ ਮਾਤ ਲੋਕ ਵਿਚ ਵਣਜ ਅਤੇ ਵਪਾਰ ਕਰਦੇ ਹਨ। ਉਹ ਸਿੱਖ ਮਹਾਨ ਹਨ ਅਤੇ ਧੰਨ ਹਨ। ਉਨ੍ਹਾਂ ਦੇ ਦਰਸ਼ਨ ਵੀ ਧੰਨ ਹਨ, ਉਨ੍ਹਾਂ ਦੀ ਚਰਨ ਧੂੜ ਵੀ ਧੰਨ ਹੈ।

ਬਾਬਾ ਨਰਿੰਦਰ ਸਿੰਘ ਜੀ