ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ
(ਮਾਰਿਆ ਹੋਇਆ ਰਾਗੀ ਸੰਤਾ ਸਿੰਘ ਉੱਠ ਖੜ੍ਹਾ ਹੋਇਆ)

Humbly request you to share with all you know on the planet!

“Ethey Kaal Ejazat Bina Kis Tara Aa Sakda Hai.”
said Baba Nand Singh Ji Maharaj, when informed that Raagi Santa Singh has died.
... It was in the midst of a large number of people gathered around him, that the Amrit was sprinkled and thus arose Ragi Santa Singh, hale and hearty.

ਜਦੋਂ ਰਾਗੀ ਸੰਤਾ ਸਿੰਘ ਅਕਾਲ ਚਲਾਣਾ ਕਰ ਗਏ ਤਾਂ ਜਿਹੜੇ ਸੇਵਾਦਾਰ ਉੱਥੇ ਮੌਜੂਦ ਸਨ ਉਹ ਮ੍ਰਿਤਕ ਸਰੀਰ ਦਾ ਸੰਸਕਾਰ ਕਰਨ ਲਈ ਬਾਬਾ ਜੀ ਦੀ ਆਗਿਆ ਚਾਹੁੰਦੇ ਸਨ। ਪਰੰਤੂ ਹਜ਼ੂਰੀਆ ਭੋਰੇ ਵਿੱਚ ਜਾਣ ਦੀ ਹਿੰਮਤ ਨਹੀਂ ਕਰਦਾ ਸੀ ਕਿਉਕਿ ਬਾਬਾ ਜੀ ਦੀ ਅੰਦਰ ਜਾਣ ਦੀ ਆਗਿਆ ਨਹੀਂ ਮਿਲ ਰਹੀ ਸੀ। ਕਈ ਘੰਟੇ ਬੀਤ ਗਏ ਸਿਆਣੇ ਲੋਕਾਂ ਨੇ ਹਜ਼ੂਰੀਏ ਨੂੰ ਸਲਾਹ ਦਿੱਤੀ ਕਿ ਉਹ ਇਸ ਬਾਰੇ ਬਾਬਾ ਜੀ ਨੂੰ ਦਸ ਦੇਵੇ। ਜਦੋਂ ਮਹਾਨ ਬਾਬਾ ਜੀ ਨੂੰ ਇਸ ਬਾਰੇ ਦਸਿਆ ਗਿਆ ਤਾਂ ਬਾਬਾ ਜੀ ਦੇ ਪਵਿੱਤਰ ਮੁਖਾਰਬਿੰਦ ਵਿੱਚੋਂ ਜੋ ਅੰਮ੍ਰਿਤ ਬਚਨ ਉਚਰੇ ਉਹ ਇਸ ਤਰ੍ਹਾਂ ਸਨ :

ਇੱਥੇ ਕਾਲ ਇਜਾਜ਼ਤ ਬਿਨਾਂ ਕਿਸ ਤਰ੍ਹਾਂ ਆ ਸਕਦਾ ਹੈ?

ਬਾਬਾ ਜੀ ਨੇ ਹਜ਼ੂਰੀਏ ਨੂੰ ਕਿਹਾ ਕਿ ਉਹ ਜਾ ਕੇ ਸੰਤਾ ਸਿੰਘ ਦੇ ਮੁੱਖ ਤੇ ਅੰਮ੍ਰਿਤ ਛਿੜਕੇ। ਇਹ ਸਭ ਕੁਝ ਉਨ੍ਹਾਂ ਲੋਕਾਂ ਦੇ ਸਾਹਮਣੇ ਹੋਇਆ ਜੋ ਉਸ ਸਮੇਂ ਉੱਥੇ ਇਕੱਠੇ ਹੋਏ-ਹੋਏ ਸਨ। ਅੰਮ੍ਰਿਤ ਛਿੜਕਿਆ ਗਿਆ ਅਤੇ ਰਾਗੀ ਸੰਤਾ ਸਿੰਘ ਨੌਂ-ਬਰ- ਨੌਂ ਉੱਠ ਖੜ੍ਹਾ ਹੋਇਆ।

ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਰਾਮਕਾਰ ਵਿੱਚ ਕਾਲ ਕਿਸ ਤਰ੍ਹਾਂ ਦਾਖਲ ਹੋ ਸਕਦਾ ਹੈ? ਮੌਤ ਅਤੇ ਜੀਵਨ ਦੋਨੋਂ ਹੀ ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਅਧੀਨ ਹਨ।
ਸਤਿਗੁਰੁ ਮੇਰਾ ਸਰਬ ਪ੍ਰਤਿਪਾਲੈ ॥ ਸਤਿਗੁਰੁ ਮੇਰਾ ਮਾਰਿ ਜੀਵਾਲੈ ॥
ਪ੍ਰਭ ਭਾਵੈ ਬਿਨੁ ਸਾਸ ਤੇ ਰਾਖੈ ॥

ਬਾਬਾ ਨੰਦ ਸਿੰਘ ਜੀ ਮਹਾਰਾਜ ਦੇ ਜੀਵਨ ਕਾਲ ਵਿੱਚ ਉਨ੍ਹਾਂ ਦੇ ਆਸ ਪਾਸ ਕਿਧਰੇ ਵੀ ਕੋਈ ਮੌਂਤ ਨਹੀਂ ਹੋਈ। ਮੌਂਤ ਦਾ ਦਾਖਲ ਹੋਣਾ ਮਨ੍ਹਾਂ ਸੀ। ਇੱਥੋਂ ਤਕ ਕਿ 1947 ਦੀ ਵੰਡ ਸਮੇਂ ਵੀ ਜਦੋਂ ਕਾਲ ਚਾਰੇ ਪਾਸੇ ਆਪਣੇ ਡਰਾਉਣੇ ਰੂਪ ਵਿੱਚ ਨੱਚ ਰਿਹਾ ਸੀ ਤਦ ਵੀ ਕਾਲ ਦੇ ਹੱਥ ਮਹਾਨ ਬਾਬਾ ਜੀ ਦੇ ਕਿਸੇ ਵੀ ਸੇਵਕ ਤਕ ਨਹੀਂ ਪਹੁੰਚ ਸਕੇ। ਭਾਵੇਂ ਉਹ ਮੁਸਲਮਾਨ ਸੀ, ਹਿੰਦੂ ਜਾਂ ਸਿੱਖ ਸੀ। ਬਾਬਾ ਨੰਦ ਸਿੰਘ ਜੀ ਮਹਾਰਾਜ ਦੀ ਰਾਮਕਾਰ, ਜੋ ਸੰਸਾਰ ਵਿੱਚ ਪਸਰੀ ਹੋਈ ਸੀ, ਦੀ ਮਹਾਨ ਸ਼ਕਤੀ ਦਾ ਅੰਦਾਜ਼ਾ ਲਗਾਉਣਾ ਇਕ ਤੁੱਛ ਬੁੱਧੀ ਵਾਲੇ ਇਨਸਾਨ ਵਾਸਤੇ ਅਸੰਭਵ ਹੈ।